ਪੰਜਾਬ ਅਤੇ ਹੋਰ ਪਛਮੀ ਮੁਲਕਾਂ ਵਿੱਚ ੨੭ ਜੂਨ ੨੦੧੪ ਨੂੰ ਇੱਕ ਪੰਜਾਬੀ ਫਿਲਮ ‘ਪੰਜਾਬ ੧੯੮੪’ ਰੀਲੀਜ਼ ਹੋਈ ਹੈ। ਇਸ ਫਿਲਮ ਨੂੰ ਕਾਫੀ ਵੱਡਾ ਦਰਸ਼ਕਾਂ ਖਾਸ ਕਰਕੇ ਸਿਖਾਂ ਵਲੋਂ ਹੁੰਗਾਰਾ ਮਿਲਿਆ ਹੈ ਅਤੇ ਇਸ ਨੇ ਆਪਣੇ ਪਹਿਲੇ ਦਿਨ ਹੀ ਇੱਕਲੇ ਪੰਜਾਬ ਵਿਚੋਂ ਹੀ ਇਕ ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। ਇਸ ਫਿਲਮ ਦਾ ਨਾਮ ੧੯੮੪ ਜੋ ਕਿ ਅੱਜ ਵੀ ਸਿੱਖ ਹਿਰਦਿਆਂ ਦੇ ਮਨਾਂ ਵਿਚ ਇਕ ਪੀੜ ਰੱਖਦੀ ਹੈ ਦੇ ਨਾਲ ਜੁੜਿਆ ਹੋਣ ਕਰਕੇ ਸਿੱਖਾਂ ਦੇ ਵਿੱਚ ਇੱਕ ਉਕਸੁਕਤਾ ਸੀ ਅਤੇ ਤਾਂਘ ਦਿਖਾਈ ਦਿੱਤੀ ਇਸ ਫਿਲਮ ਨੂੰ ਦੇਖਣ ਲਈ। ਇਹ ਫਿਲਮ ਵਿੱਚ ਅਦਾਕਾਰੀ ਪੱਖੋਂ ਬਹੁਤ ਅਸਰਦਾਇਕ ਭੂਮਿਕਾ ਨਜ਼ਰ ਆਈ ਜਿਸਨੇ ਫਿਲਮ ਦੀ ਕਹਾਣੀ ਨੂੰ ਸਿੱਖਾਂ ਦੇ ੧੯੮੪ ਅਤੇ ਉਸ ਨਾਲ ਸੰਬਧਤ ਸੰਘਰਸ਼ ਦੇ ਇਕ ਪੱਖ ਨਾਲ ਜੁੜੀ ਜਰੂਰ ਸੀ ਜਿਸ ਪੱਖ ਰਾਂਹੀ ਫਿਲਮ ਇਹ ਪੱਕਿਆਂ ਕਰਨਾ ਚਾਹੁੰਦੀ ਹੈ ਕਿ ੧੯੮੪ ਦਾ ਸਿੱਖ ਸੰਘਰਸ਼ ਜਾਤੀ ਮੁਫਾਦਾਂ ਅਤੇ ਜਾਤੀ ਰੰਝਸ਼ ਦੇ ਆਲੇ ਦੁਆਲੇ ਅਤੇ ਬਾਹਰਲੇ ਦੇਸ਼ ਦੀ ਸ਼ਹਿ ਤੇ ਇਕ ਨਾਅਰੇ ਅਤੇ ਇਕ ਧਰਮ ਦੇ ਖਿਲਾਫ ਲੜੀ ਜਾ ਰਹੀ ਲੜਾਈ ਸੀ। ਇਸ ਫਿਲਮ ਰਾਂਹੀਂ ਸਿੱਖ ਸੰਘਰਸ਼ ਦੇ ਮੁੱਖ ਜਥੇਦਾਰ ਅਤੇ ਸਿਆਸੀ ਲੀਡਰ ਵੀ ਸੋਚ ਅਤੇ ਕੋਈ ਦਿਸ਼ਾ ਪੱਖੋਂ ਕਮਜ਼ੋਰ ਅਤੇ ਸੁਆਰਥੀ ਦਿਖਾਏ ਗਏ ਹਨ। ਪਰ ਇਸ ਫਿਲਮ ਦੀ ਅਦਾਕਾਰੀ ਰਾਂਹੀ ਜੋ ਮਾਂ ਪੁੱਤ ਦੀ ਪੀੜ ਅਤੇ ਇਸਦੇ ਆਲੇ ਦੁਆਲੇ ਦਸਸਾਏ ਸੰਗੀਤ ਨੇ ਇਸ ਪੰਜਾਬੀ ਫਿਲਮ ਨੂੰ ਕਾਫੀ ਅਸਰਦਾਇਕ ਅਤੇ ਆਪਣੇ ਵੱਲ ਖਿੱਚਣ ਵਿੱਚ ਕਾਮਯਾਮੀ ਹਾਸਿਲ ਕੀਤੀ ਹੈ।

ਇਸ ਫਿਲਮ ਦਾ ਸਿਰਲੇਖ ੧੯੮੪ ਨਾਲ ਜੁੜਿਆ ਹੋਣ ਕਰਕੇ ਇਹ ਸਮਝਿਆ ਜਾ ਰਿਹਾ ਸੀ ਕਿ ਇਸ ਫਿਲਮ ਰਾਂਹੀ ਸਿੱਖ ਕੌਮ ਆਪਣੇ ਕੌਮੀ ਦੁਖਾਂਤ ਬਾਰੇ ਪੂਰੀ ਤਰ੍ਹਾਂ ਜਾਣ ਜਾਏਗੀ ਅਤੇ ਸਮਝ ਦੀ ਕੋਸ਼ਿਸ ਕਰੇਗੀ ਕਿ ਇਸ ਸਿੱਖ ਸੰਘਰਸ਼ ਜਿਸ ਵਿਚ ਹਜ਼ਾਰਾਂ ਨੋਜ਼ਵਾਨਾਂ ਦੀ ਜਾਨ ਗਈ, ਅੱਤ ਦਾ ਦੁੱਖ ਅਤੇ ਤਸ਼ੱਦਦ ਝੱਲਿਆ ਅਤੇ ਦਹਾਕਿਆਂ ਬੱਧੀ ਜਿਹਲਾਂ ਕਟੀਆਂ, ਹਜ਼ਾਰਾਂ ਮਾਵਾਂ ਪੁੱਤਾਂ ਨੂੰ ਉਡੀਕ ਦੀਆਂ ਰਹੀਆਂ ਅਤੇ ਹਜ਼ਾਰਾਂ ਘਰ ਉਜੜ ਗਏ, ਬਾਰੇ ਹੋਵੇਗੀ। ਭਾਵੇਂ ਇਸ ਫਿਲਮ ਨੇ ਇਕ ਪੱਖ ਹੀ ਇਸ ਵਿੱਚੋਂ ਚੁਕਿਆ ਹੈ। ਇਸ ਕਰਕੇ ਸਿੱਖ ਸੰਘਰਸ਼ ਨਾਲ ਹਮਦਰਦੀ ਰਖਣ ਵਾਲੇ ਵਿਦਵਾਨ ਅਤੇ ਸੰਘਰਸ਼ ਪ੍ਰਤੀ ਸੋਚ ਅਤੇ ਭਾਵਨਾਤਿਕ ਸਾਂਝ ਰੱਖਣ ਵਾਲੇ ਸਿਖਾਂ ਨੇ ਇਸ ਫਿਲਮ ਪ੍ਰਤੀ ਕਾਫੀ ਹਦ ਤੱਕ ਨਕਾਰਤਮਿਕ ਟਿੱਪਣੀਆਂ ਹੀ ਕੀਤੀਆਂ ਹਨ।

ਕਿਉਂਕਿ ਮੈਂ ਵੀ ਇਹ ਫਿਲਮ ਦੇਖੀ ਅਤੇ ੨੦ ਸਾਲ ਤੋਂ ਉਪਰ ਇਸ ੧੯੮੪ ਦੇ ਸਿੱਖ ਸੰਘਰਸ਼ ਦਾ ਸਿਪਾਹੀ ਰਿਹਾ ਹਾਂ। ਇਸ ਲਈ ਇਹ ਕਹਿਣਾ ਚਾਹਾਂਗਾ ਇਕ ਅਸਲ ਉਧਾਰਹਣ ਰਾਂਹੀ ਕਿ ਇਸ ਸੰਘਰਸ਼ ਦਾ ਇਕ ਨਾਮਵਾਰ ਵਾਕਿਆ ਲੁਧਿਆਣਾ ਸ਼ਹਿਰ ਦਾ ਬੈਂਕ ਡਾਕੇ ਦਾ ਵੇਰਵਾ। ਇਸ ਨਾਲ ਮੁਖ ਰੂਪ ਵਿੱਚ ਸਬੰਧ ਰੱਖਣ ਵਾਲੇ ਕੁਛ ਤਾਂ ਸ਼ਹੀਦ ਹੋ ਚੁਕੇ ਹਨ ਪਰ ਬਾਕੀ ਮੁੱਖ ਭੂਮੀਕਾ ਵਾਲੇ ਸਾਰੇ ਅੱਜ ਆਜ਼ਾਦ ਆਪਣੇ ਘਰੀਂ ਹਨ, ਪਰ ਫਿਲਮ ਦੇ ਮੁੱਖ ਨਾਇਕ ਵਰਗੇ ਜੋ ਸੰਘਰਸ਼ ਜਾਂ ਸਿੱਖ ਹੋਣ ਨਾਤੇ ਹਮਦਰਦ ਸਨ ਉਹ ੧੦ ਸਿੱਖ ਜੋ ਅੱਜ ਸਾਰੇ ਹੀ ੬੦ ਸਾਲ ਦੀ ਉਮਰ ਤੋਂ ਉਪਰ ਹਨ ੧੦ ਸਾਲ ਦੀ ਸਜ਼ਾ ਭੁਗਤ ਰਹੇ ਹਨ ਅਤੇ ਕੋਈ ਪੁਛਣ ਵਾਲਾ ਵੀ ਨਹੀਂ। ਮੇਰਾ ਕਹਿਣ ਤੋਂ ਭਾਵ ਹੈ ਕਿ ਇਹ ਫਿਲਮ ਉਸ ਤਰਾਂ ਦਾ ਇੱਕ ਪੱਖ ਦਸਦੀ ਹੈ ਜੋ ਕਿ ੭੦ ਤੋਂ ੮੦ ਫਿਸਦੀ ਸਿੱਖ ਸੰਘਰਸ਼ ਦੀ ਸਚਾਈ ਹੈ। ਜਿਸ ਸੋਚ ਦੀ ਸਿੱਖ ਵਿਦਵਾਨ ਇਸ ਸਿੱਖ ਸੰਘਰਸ਼ ਪ੍ਰਤੀ ਗਲ ਕਰਦੇ ਹਨ ਆਹ ਸੋਚ ਅਤੇ ਉਸਦੀ ਵਿਆਖਿਆ ਮਹਿਫੂਜ਼ ਘਰਾਂ ਵਿੱਚ ਹੀ ਸੁਰਖੀਅਤ ਰਹੀਂ। ਸਿੱਖ ਸੰਘਰਸ਼ ਪ੍ਰਤੀ ਸੰਘਰਸ਼ ਕਰ ਰਿਹਾ ਕਲਪਨਾਤਿਮਿਕ ਹਿਸਾ ਇਸ ਤੋਂ ਕੋਹਾਂ ਦੂਰ ਹੀ ਰਿਹਾ ਹੈ। ਇਸ ਫਿਲਮ ਨੇ ਭਾਵੇਂ ਇਹ ਸਿੱਧ ਕਰਨ ਦੀ ਕੋਸ਼ਿਸ ਕੀਤੀ ਹੈ ਉਹ ਵੀ ਅਸਰਦਾਇਕ ਪੱਖ ਰਾਂਹੀ ਅਤੇ ਜਾਨਦਾਰ ਅਦਾਕਾਰੀ ਰਾਂਹੀ ਕਿ ੧੯੮੪ ਦਾ ਦੁਖਾਂਤ ਇਕ ਅਜਿਹਾ ਸਮਾਂ ਸੀ ਜਿਸਨੂੰ ਕਾਲਾ ਦੌਰ ਹੀ ਕਹਿਣਾ ਬਣਦਾ ਹੈ। ਇਸ ਰਾਂਹੀ ਜੋ ਸਿੱਖ ਕੌਮ ਪ੍ਰਤੀ ਹਿੱਸੇ ਜੋ ਇਹ ਦਰਸਾਂਉਦੇ ਸੀ ਕਿ ਇਹ ਸੰਘਰਸ਼ ਸਿੱਖ ਕੌਮ ਦੇ ਹਿਤਾਂ, ਉਸਦੀ ਸਵੈ-ਨਿਰਣੇ ਦੀ ਖਾਹਿਸ਼ ਅਤੇ ਇਸ ਨਾਲ ਜੁੜੇ ਉਹ ਨੋਜ਼ਵਾਨ ਜੋ ਇਸ ਸੋਚ ਪ੍ਰਤੀ ਸਮਝ ਰੱਖਦੇ ਸੀ ਅਤੇ ਦਹਾਕਿਆ ਬੱਧੀ ਇਸ ਸੋਚ ਨੂੰ ਕਾਮਯਾਬ ਕਰਨ ਲਈ ਸਮਝ ਮੁਤਾਬਿਕ ਕੋਸ਼ਿਸ ਵੀ ਕੀਤੀ ਅਤੇ ਆਪਣੇ ਜਿੰਦਗੀ ਦੇ ਹਸਦੇ ਜਵਾਨੀ ਦੇ ਪਲ ਅੇ ਹੋਣਹਾਰ ਭਵਿੱਖ ਕੌਮ ਦੇ ਲੇਖੇ ਲਾ ਦਿਤਾ ਉਸਨੂੰ ਇਹ ਫਿਲਮ ਤਾਂ ਦਰਸਾਂਉਦੀ ਹੀ ਨਹੀਂ। ਪਰ ਉਮੀਦ ਤੇ ਦੁਨੀਆਂ ਖੜੀ ਹੈ ਅਤੇ ਇਸੇ ਅਧੀਨ ਆਸ ਰੱਖਣੀ ਚਾਹੀਦੀ ਹੈ ਕਿ ਪੰਜਾਬ ਦੀ ਧਰਤੀ ਅਤੇ ਸਿੱਖ ਕੌਮ ਅਤੇ ਇਸ ਨਾਲ ਜੁੜੇ ਅਨੇਕਾਂ ਕਹਾਣੀਆਂ ਅਤੇ ਨਾਇਕਾਂ ਦੀਆਂ ਯਾਦਾਂ ਅਤੇ ਪ੍ਰਾਪਤੀਆਂ ਬਾਰੇ ਵੀ ਕਦੇ ‘Brave Heart’ ਫਿਲਮ ਜਾਂ ‘Troy’ ਫਿਲਮ ਆਵੇਗੀ ਅਤੇ ਸਿਖ ਕੌਮ ਦੇ ਗਰੌਵ ਨੂੰ ਦੁਨੀਆਂ ਸਾਹਮਣੇ ਲਿਆਵੇਗੀ॥