ਪਿਛਲੇ ਹਫਤੇ ਪੰਜਾਬੀ ਫਿਲਮ ‘ਬਲੱਡ ਸਟਰੀਟ’ ਪੰਜਾਬ ਦੇ ਸਿਨਮਾਂ ਘਰਾਂ ਵਿਚ ਰਿਲੀਜ਼ ਹੋਈ ਹੈ। ਇਸ ਪੰਜਾਬੀ ਫਿਲਮ ਦਾ ਨਾਮ ਭਾਵੇਂ ਅੰਗਰੇਜ਼ੀ ਸ਼ਬਦਾਂ ਵਿਚ ਰੱਖਿਆ ਗਿਆ ਹੈ ਪਰ ਇਸ ਵੱਲੋਂ ਦਰਸਾਇਆ ਗਿਆ ਦੋ ਦਹਾਕੇ ਪਹਿਲਾ ਵਾਲੇ ਪੰਜਾਬ ਦਾ ਅਸਲ ਦ੍ਰਿਸ਼ ਦਰਸ਼ਕਾਂ ਦੀਆਂ ਅੱਖਾਂ ਸਾਹਮਣੇ ਆ ਖਲੋਂਦਾ ਹੈ। ਮੈਂ ਵੀ ਆਪਣੇ ਪਰਿਵਾਰ ਨਾਲ ਇਸ ਫਿਲਮ ਨੂੰ ਦੇਖਿਆ ਹੈ। ਇਹ ਫਿਲਮ ਇਥੇ (ਪੰਜਾਬ) ਰਿਲੀਜ਼ ਹੋਣ ਤੋਂ ਪਹਿਲਾਂ ਕਈ ਫਿਲਮ ਮੇਲਿਆਂ ਵਿੱਚ ਦਿਖਾਈ ਜਾ ਚੁੱਕੀ ਹੈ ਅਤੇ ਪਿਛਲੇ ਇੱਕ ਸਾਲ ਤੋਂ ਚਰਚਾ ਦਾ ਵਿਸ਼ਾ ਹੈ। ਇਸ ਵਿੱਚ ਸਾਰੀਆਂ ਭੂਮਿਕਾਵਾਂ ਤਕਰੀਬਨ ਪੰਜਾਬੀ ਰੰਗਮੰਚ ਨਾਲ ਜੁੜੇ ਕਲਾਕਾਰਾਂ ਵੱਲੋਂ ਬਾਖੂਬੀ ਨਿਭਾਈਆਂ ਗਈਆਂ ਹਨ। ਫਿਲਮ ਨਿਰਮਾਤਾ ਨੇ ਪੰਜਾਬ ਦੇ ਵਿੱਚ ਸਿੱਖ ਸੰਘਰਸ਼ ਦੌਰਾਨ ੧੯੮੪ ਤੋਂ ਬਾਅਦ ਸਿੱਖ ਨੌਜਵਾਨੀ ਦੀ ਤਰਾਸਦੀ ਨੂੰ ਅਸਲੀਅਤ ਦੇ ਨੇੜੇ ਰੱਖ ਕੇ ਦਰਸਾਇਆ ਹੈ। ਫਿਲਮ ਨਿਰਮਾਤਾ ਤੇ ਨਿਰਦੇਸ਼ਕ ਨੇ ਇਸ ਫਿਲਮ ਦੀ ਮੁੱਖ ਕਹਾਣੀ ਪੰਜਾਬ ਦੇ ਇੱਕ ਪਿੰਡ ਵਿੱਚ ਛੁੱੱਟੀ ਆਏ ਇੱਕ ਸਿੱਖ ਫੌਜੀ ਅਫਸਰ ਦੀ ਉਸ ਸਮੇਂ ਦੀ ਪੁਲੀਸ ਅਫਸ਼ਰਸ਼ਾਹੀ ਦੁਆਰਾ ਕੀਤਾ ਜਾ ਰਿਹਾ ਜੁਲਮ ਅਤੇ ਧੱਕੇ ਵਿਰੁੱਧ ਅਵਾਜ਼ ਉਠਾਉਣ ਨਾਲ ਸ਼ੁਰੂ ਹੁੰਦੀ ਹੈ। ਸਿੱਖ ਸੰਘਰਸ਼ ਦਾ ਇਤਹਾਸ ਭਾਵੇਂ ਅੱਡ-ਅੱਡ ਪਹਿਲੂਆਂ ਤੇ ਆਪਣੇ ਆਪਣੇ ਤਰੀਕੇ ਨਾਲ ਲਿਖਿਆ ਜਾ ਚੁੱੱੱਕਿਆ ਹੈ ਅਤੇ ਇਹ ਗੱਲ ਵਾਰ-ਵਾਰ ਸਾਹਮਣੇ ਆਈ ਹੈ ਕਿ ਉਸ ਸਮੇਂ ਪੰਜਾਬ ਪੁਲੀਸ ਅਤੇ ਹੋਰ ਸੁਰੱਖਿਆ ਏਜੰਸੀਆ ਭਾਰਤੀ ਸਰਕਾਰੀ ਸ਼ਹਿ ਤੇ ਬੇਖੌਫ ਹੋ ਕੇ ਪੰਜਾਬ ਵਿੱਚ ਮਨੁੱਖਤਾ ਨੂੰ ਬਿਛੂਆਂ ਅਤੇ ਇੱਲਾਂ ਦੀ ਤਰਾਂ ਆਪਣੀਆਂ ਝੂਠੀਆਂ ਬਹਾਦਰੀਆਂ ਤੇ ਤਰੱਕੀਆਂ ਲਈ ਚੀਰਦੀ, ਪਾੜਦੀ ਰਹੀ ਹੈ। ਇਸ ਦਰਿੰਦਗੀ ਦਾ ਸ਼ਿਕਾਰ ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ ਵਰਗਿਆਂ ਦੇ ਸਰਕਾਰੀ ਅਫਸਰ ਪਿਤਾ ਤੇ ਹੋਰ ਅਨੇਕਾਂ ਹੀ ਫੌਜੀ ਅਫਸਰ ਤੇ ਆਮ ਲੋਕਾਂ ਨੇ ਇਹ ਸੰਤਾਪ ਤੇ ਪੀੜ ਹੰਢਾਈ ਹੈ ਜੋ ਇਕ ਅਟੱਲ ਸਚਾਈ ਹੈ। ਇਸ ਫਿਲਮ ਰਾਹੀਂ ਫਿਲਮ ਦੇ ਨਿਰਮਾਤਾ ਨੇ ਇਕ ਸੀਨੀਅਰ ਫੌਜੀ ਅਫਸਰ ਵੱਲੋਂ ਮਾੜੀ ਜਿਹੀ ਅਵਾਜ ਪਿੰਡ ਦੇ ਹੱਕ ਤੇ ਲੋਕਾਂ ਦੀ ਭਲਾਈ ਲਈ ਉਠਾਈ ਤਾਂ ਕੀ ਪੰਜਾਬ ਪੁਲੀਸ ਦੇ ਆਪੇ ਬਣੇ ਕਾਨੂੰਨੀ ਰੱਖਵਾਇਆਂ ਨੇ ਦੇ ਦੇਸ਼ ਦੀ ਸੁਰੱਖਿਆਂ ਦੀ ਦੁਹਾਈ ਅਧੀਨ ਤੇ ਸਿੱਖੀ ਦਾ ਘਾਣ ਕਰਨ ਵਾਲੀ ਮਨਸ਼ਾਂ ਅਧੀਨ ਇਸ ਸਿੱਖ ਫੌਜੀ ਅਫਸਰ ਨੂੰ ਉਸ ਸਮੇਂ ਦੇ ਬਣੇ ਅੱਤਿਆਚਾਰਾਂ ਦੇ ਅੱਡਿਆਂ ਵਿਚ ਲਿਜਾ ਕੇ ਲੀਰੋ ਲੀਰ ਤਾਂ ਕੀਤਾ ਹੀ ਸਗੋਂ ਉਸਦੇ ਸਮੁੱਚੇ ਪਰਿਵਾਰ ਨੂੰ ਵੀ ਦਰ ਦਰ ਭਟਕਣ ਲਈ ਐਨਾ ਮਜਬੂਰ ਕਰ ਦਿੱਤਾ ਕਿ ਉਨਾਂ ਦਾ ਇਕੋ ਇੱਕ ਪੁੱਤਰ ਜੋ ਉਸ ਸਮੇਂ ਡਾਕਟਰੀ ਦੀ ਪੜਾਈ ਛੱਡ ਆਪਣੇ ਪਰਿਵਾਰ ਦੀ ਖੁਸ਼ੀ ਲਈ ਵਾਪਸ ਆ ਗਿਆ ਤਾਂ ਜੋ ਅਪਾਣੇ ਪਿਤਾ ਦੀ ਭਾਲ ਕਰ ਸਕੇ। ਇਹ ਕਹਾਣੀ ੧੯੮੪ ਤੋਂ ਬਾਅਦ ਪੰਜਾਬ ਦੇ ਅਨੇਕਾਂ ਹੀ ਪਿੰਡਾਂ ਦੇ ਪਰਿਵਾਰਾਂ ਦੀ ਸੱਚੀ ਗਾਥਾ ਹੈ ਅਤੇ ਜਿਨਾਂ ਨੇ ਇਹ ਪੀੜਾਂ ਨੂੰ ਹੰਢਾਇਆ ਤੇ ਦੇਖਿਆ ਉਹਨਾਂ ਲਈ ਇਸ ਫਿਲਮ ਦੀ ਕਹਾਣੀ ਦਾ ਟੁੰਬਣਾ ਲਾਜ਼ਮੀ ਹੈ ਪਰ ਅਫਸੋਸ ਇਸ ਗੱਲ ਦਾ ਹੈ ਕਿ ਪੰਜਾਬ ਵਿੱਚ ਹੋਏ ਨੌਜਵਾਨੀ ਤੇ ਸਿੱਖ ਪਰਿਵਾਰਾਂ ਦੇ ਘਾਣ ਤੇ ਬਣੀ ਫਿਲਮ ਨੂੰ ਦੇਖਣ ਲਈ ਸਿੱਖ ਹਲਕਿਆਂ ਵਿੱਚ ਕੋਈ ਰੁਚੀ ਨਹੀਂ ਹੈ ਅਤੇ ਸਿਨਮਾਂ ਹਾਲ ਵਿੱਚ ਸਿਰਫ ਪੰਜ ਤੋਂ ਸੱਤ ਲੋਕ ਹੀ ਇਸ ਫਿਲਮ ਨੂੰ ਦੇਖਣ ਲਈ ਪਹੁੰਚੇ। ਜਦਕਿ ਕਾਰਟੂਨਾਂ ਰਾਹੀਂ ਸਿੱਖ ਇਤਿਹਾਸ ਨੂੰ ਦਿਖਾਉਣ ਵਾਲੀਆਂ ਐਨੀਮੇਟਡ ਫਿਲਮਾਂ ਸਿਨਮਾਂ ਘਰਾਂ ਨੂੰ ਭਰਨ ਵਿੱਚ ਪੂਰੀ ਤਰਾਂ ਕਾਮਯਾਬ ਹੋ ਰਹੀਆਂ ਹਨ। ਸਿੱਖ ਇਤਿਹਾਸ ਦੀਆਂ ਰਵਾਇਤਾਂ ਮੁਤਾਬਕ ੧੯੮੪ ਦੇ ਸਿੱਖ ਇਤਿਹਾਸ ਵੱਲੋਂ ਦਰਸਾਈਆਂ ਲਾਸਾਨੀ ਕੁਰਬਾਨੀਆਂ ਦੀ ਲਾਸਾਨੀ ਗਾਥਾ ਜੋ ਸਿੱਖਾਂ ਅੱਗੇ ਰੱਖੀ ਸੀ ਉਹ ੧੯੮੪ ਤੋਂ ਬਾਅਦ ਸੰਘਰਸ਼ ਦੌਰਾਨ ਪੰਜਾਬ ਪੁਲੀਸ ਤੇ ਹੋਰ ਸੁੱਰਖਿਆ ਏਜੰਸੀਆਂ ਜੋ ਕਿ ਪੁਰਾਣੇ ਸਮਿਆਂ ਵਾਂਗ ਜ਼ਕਰੀਆ ਖਾਨ ਵਰਗਿਆ ਦੀ ਜਗਾ ਮੁੱਲ੍ਹ ਬੈਠੇ ਸਨ, ਨੇ ਵੀ ਹਜ਼ਾਰਾਂ ਦੀ ਤਾਦਾਦ ਵਿੱਚ ਸਿੱਖ ਨੌਜਵਾਨਾਂ ਨੂੰ ਚਰਖੜੀਆਂ ਤੇ ਉਬਲਦੀਆਂ ਦੇਗਾਂ ਵਾਂਗ ਟੋਟੇ ਕਰਕੇ ਤੇ ਕੋਹ-ਕੋਹ ਕੇ ਨਦੀਆਂ ਨਾਲਿਆਂ ਵਿੱਚ ਇੰਨਾ ਕਲਪਦੀਆਂ ਲਾਸ਼ਾਂ ਨੂੰ ਸੁੱਟ ਝੂਠੇ ਬਹਾਦਰੀ ਦੇ ਤਗਮੇ ਤੇ ਤਰੱਕੀਆਂ ਲੈਣ ਖਾਤਰ ਇਸ ਦਰਿੰਦਗੀ ਨੂੰ ਪੁਲੀਸ ਮੁਕਾਬਲਿਆਂ ਦਾ ਰੂਪ ਦੇ ਕੇ ਭਾਰਤ ਪ੍ਰਤੀ ਆਪਣੀ ਵਫਾਦਾਰੀ ਅਤੇ ਸੰਵਿਧਾਨ ਤੇ ਕਾਨੂੰਨ ਦੀ ਰੱਖਿਆ ਖਾਤਰ ਇਹਨਾਂ ਕਾਰਨਾਮਿਆਂ ਨੂੰ ਬਾਖੂਬੀ ਅੰਜ਼ਾਮ ਦਿੱਤਾ ਹੈ। ਇਸ ਕਰਕੇ ਹੀ ਅੱਜ ਵੀ ਪੰਜਾਬ ਤੇ ਭਾਰਤ ਦੀ ਸੁਰੱਖਿਆ ਏਜੰਸੀਆਂ ਵਿੱਚ ਇਹੀ ਅਫਸਰ ਅਜਿਹੀਆਂ ਜ਼ਕਰੀਆਂ ਖਾਨ ਵਰਗੀਆਂ ਕਰਤੂਤਾਂ ਦੇ ਸਿਰ ਤੇ ਉਚੇ ਅਹੁਦਿਆਂ ਤੇ ਬਿਰਾਜ਼ਮਾਨ ਹਨ ਤੇ ਭਾਰਤੀ ਸਿਤਾਰੇ ਹਨ। ਇਸਦੀ ਮੂੰਹ ਬੋਲਦੀ ਤਸਵੀਰ ਮੌਜੂਦਾ ਭਾਰਤੀ ਪ੍ਰਧਾਨ ਮੰਤਰੀ ਦਾ ਮੁੱਖ ਰਾਸ਼ਟਰੀ ਸਲਾਹਕਾਰ ਜੋ ਕਿ ਆਪਣੇ ਆਪ ਨੂੰ ਪੰਜਾਬ ਵਿੱਚ ਹੋਈ ਰਾਸ਼ਟਰੀ ਲੜਾਈ ਦਾ ਮੁੱਖ ਨਾਇਕ ਮੰਨਦਾ ਹੈ ਅਤੇ ਬੜੇ ਗਰਵ ਨਾਲ ਇਹ ਇਕਬਾਲ ਕਰਦਾ ਹੈ ਕਿ ਕਿਸ ਤਰਾਂ ਅਸੀਂ ਭਾਰਤੀ ਹੱਦਾਂ ਨੂੰ ਸਿੱਖ ਸੰਘਰਸ਼ ਦੌਰਾਨ ਰਾਖੀ ਕਰਕੇ ਬਚਾਇਆ ਹੈ। ਇਸ ਫਿਲਮ ਰਾਹੀਂ ਪਹਿਲੀ ਵਾਰ ਖੁੱਲ ਕੇ ਅਜਿਹੇ ਦਬੇ ਹੋਏ ਪੰਜਾਬ ਦੇ ਦੁਖਾਂਤ ਦੀ ਤਸਵੀਰ ਨੂੰ ਬਾਖੂਬੀ ਦਰਸਾਇਆ ਹੈ ਅਤੇ ਇਹ ਵੀ ਦਰਸਾਇਆ ਹੈ ਕਿ ਕਿਸ ਤਰਾਂ ਇਸ ਮਾਣਮੱਤੇ ਸਿੱਖ ਸੰਘਰਸ਼ ਨੂੰ ਦਿਸ਼ਾਹੀਣ, ਭਰਾ-ਮਾਰੂ ਤੇ ਬੇਲੋੜੀ ਹਿੰਸਾ ਨਾਲ ਕਿਵੇਂ ਸਰਕਾਰ ਦੀਆਂ ਨੀਤੀਆਂ ਅਧੀਨ ਆਪਣੇ ਪਾਲਤੂ ਮੁਖਬਰਾਂ ਅਤੇ ਸੂਹੀਆਂ ਏਜੰਸੀਆਂ ਰਾਹੀ ਘੁਸਪੈਠ ਕਰਕੇ ਸਿੱਖ ਸੰਘਰਸ਼ ਨੂੰ ਲੋਕਾਂ ਤੇ ਸਿੱਖਾਂ ਦੀਆਂ ਨਜ਼ਰਾਂ ਵਿੱਚ ਨਕਾਰਨ ਲਈ ਮਜਬੂਰ ਕਰ ਦਿੱਤਾ। ਇਸ ਫਿਲਮ ਦਾ ਅੰਤ ਇਸ ਫਿਲਮ ਦੇ ਮੁੱਖ ਨਾਇਕ, ਫੌਜੀ ਅਫਸਰ ਦੇ ਡਾਕਟਰੀ ਦੀ ਪੜਾਈ ਛੱਡ ਕੇ ਆਏ ਪੁੱਤਰ ਜੋ ਪੰਜਾਬ ਪੁਲੀਸ ਦੀਆਂ ਵਧੀਕੀਆਂ ਕਾਰਨ ਸਿੱਖ ਸੰਘਰਸ਼ ਦਾ ਅਹਿਮ ਹਿੱਸਾ ਬਣ ਗਿਆ ਸੀ, ਨੇ ਇਹਨਾਂ ਅੱਖਰਾਂ ਰਾਹੀਂ ਇਸ ਤਰ੍ਹਾਂ ਦਰਸਾਇਆ ਕਿ ਅਸੀਂ ਭਾਵੇਂ ਰਹੀਏ ਜਾਂ ਨਾ ਰਹੀਏ ਪਰ ਆਪਣਾ ਯੋਗਦਾਨ ਸਿੱਖ ਸੰਘਰਸ਼ ਦੇ ਹਿੱਸੇ ਪਾ ਚੱਲੇ ਹਾਂ ਅਤੇ ਆਉਣ ਵਾਲੀਆਂ ਪੀੜੀਆ ਵੀ ਇਸ ਸਿੱਖਾਂ ਪ੍ਰਤੀ ਬੇਗਾਨਗੀ ਵਾਲੇ ਘਿਨਾਉਣੇ ਨਿਜ਼ਾਮ ਦੇ ਵਿਰੁੱਧ ਆਪਣੀ ਅਵਾਜ਼ ਬੁਲੰਦ ਕਰਦੀਆਂ ਰਹਿਣਗੀਆਂ।